India latest news

ਅਸਮਾਨ ਛੋਹ ਰਹੀਆਂ ਸੋਨੇ ਦੀਆਂ ਕੀਮਤਾਂ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ

ਅਸਮਾਨ ਛੋਹ ਰਹੀਆਂ ਸੋਨੇ ਦੀਆਂ ਕੀਮਤਾਂ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ
  • PublishedOctober 18, 2025

ਸੋਨੇ ਦੀਆਂ ਕੀਮਤਾਂ ’ਚ ਪੂਰੀ ਦੁਨੀਆ ’ਚ ਤੂਫਾਨੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਤੇਜ਼ੀ ਦਾ ਆਲਮ ਇਹ ਹੈ ਕਿ ਪਿਛਲੇ ਇਕ ਹਫ਼ਤੇ ’ਚ ਸੋਨੇ ਦੀਆਂ ਕੀਮਤਾਂ 8 ਫ਼ੀਸਦੀ ਤੋਂ ਜ਼ਿਆਦਾ ਵਧ ਗਈਆਂ ਹਨ। ਨਿਊਯਾਰਕ ਕਮੋਡਿਟੀ ਐਕਸਚੇਂਜ (ਕਾਮੈਕਸ) ’ਤੇ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਧ ਕੇ 4390 ਡਾਲਰ ਦੇ ਪੱਧਰ ’ਤੇ ਪਹੁੰਚ ਗਈਆਂ। ਇਹ ਸਤੰਬਰ 2008 ਤੋਂ ਬਾਅਦ ਸੋਨੇ ਦੀਆਂ ਕੀਮਤਾਂ ’ਚ ਸਭ ਤੋਂ ਵੱਡੀ ਹਫ਼ਤਾਵਾਰੀ ਤੇਜ਼ੀ ਹੈ। ਸੋਨੇ ਦੀਆਂ ਕੀਮਤਾਂ ’ਚ ਪਿਛਲੇ 9 ਹਫ਼ਤਿਆਂ ਤੋਂ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਇਸ ਸਾਲ 6 ਤੋਂ 13 ਅਪ੍ਰੈਲ ਦੇ ਹਫ਼ਤੇ ’ਚ ਸੋਨੇ ਦੀਆਂ ਕੀਮਤਾਂ ’ਚ 6.41 ਫ਼ੀਸਦੀ ਦੀ ਤੇਜ਼ੀ ਵੇਖੀ ਗਈ ਸੀ।

ਹਾਜ਼ਰ ਬਾਜ਼ਾਰ ’ਚ 134500 ਰੁਪਏ ਦੇ ਨਵੇਂ ਉੱਚੇ ਪੱਧਰ ’ਤੇ ਸੋਨਾ

ਇਸ ਦਰਮਿਆਨ ਭਾਰਤ ’ਚ ਸ਼ੁੱਕਰਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ’ਤੇ ਸੋਨੇ ਦੀਆਂ ਕੀਮਤਾਂ ਨੇ 132294 ਰੁਪਏ ਦਾ ਨਵਾਂ ਉੱਚਾ ਪੱਧਰ ਛੂਹ ਲਿਆ, ਹਾਲਾਂਕਿ ਇਸ ਤੋਂ ਬਾਅਦ ਸੋਨੇ ’ਚ ਹਲਕੀ ਬਿਕਵਾਲੀ ਦੇਖਣ ਨੂੰ ਮਿਲੀ ਅਤੇ ਸ਼ੁੱਕਰਵਾਰ ਸ਼ਾਮ ਨੂੰ ਐੱਮ. ਸੀ. ਐਕਸ ’ਤੇ ਸੋਨਾ 130246 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਹਾਜਰ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 134500 ਰੁਪਏ ’ਤੇ ਪਹੁੰਚ ਗਈਆਂ, ਜਦੋਂ ਕਿ ਇਸ ਮਹੀਨੇ 1 ਅਕਤੂਬਰ ਨੂੰ ਹਾਜ਼ਰ ਬਾਜ਼ਾਰ ’ਚ ਸੋਨੇ ਦੀ ਕੀਮਤ 120000 ਰੁਪਏ ਸੀ, ਇਸ ਲਿਹਾਜ਼ ਨਾਲ ਹਾਜ਼ਰ ਬਾਜ਼ਾਰ ’ਚ ਵੀ ਸੋਨੇ ਦੀਆਂ ਕੀਮਤਾਂ ’ਚ ਹੁਣ ਤੱਕ 14500 ਰੁਪਏ ਦਾ ਉਛਾਲ ਆ ਚੁੱਕਿਆ ਹੈ।