America latest news World

ਅਮਰੀਕਾ ਦੇ ਕੈਂਟਕੀ ਵਿੱਚ ਕਾਰਗੋ ਜਹਾਜ਼ ਹਾਦਸਾਗ੍ਰਸਤ; 7 ਲੋਕਾਂ ਦੀ ਮੌਤ

ਅਮਰੀਕਾ ਦੇ ਕੈਂਟਕੀ ਵਿੱਚ ਕਾਰਗੋ ਜਹਾਜ਼ ਹਾਦਸਾਗ੍ਰਸਤ; 7 ਲੋਕਾਂ ਦੀ ਮੌਤ
  • PublishedNovember 5, 2025

ਅਮਰੀਕਾ ਦੇ ਕੈਂਟਕੀ ਦੇ ਲੁਈਸਵਿਲ ਵਿੱਚ ਇੱਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸੱਤ ਲੋਕ ਮਾਰੇ ਗਏ ਅਤੇ 11 ਜ਼ਖਮੀ ਹੋ ਗਏ।

ਫੈਡਰਲ ਏਵੀਏਸ਼ਨ ਅਥਾਰਟੀ (FAA) ਦੇ ਅਨੁਸਾਰ, UPS ਫਲਾਈਟ 2976 ਨੇ ਮੁਹੰਮਦ ਅਲੀ ਕੌਮਾਂਤਰੀ ਹਵਾਈ ਅੱਡੇ ਤੋਂ ਡੈਨੀਅਲ ਇਨੋਏ ਕੌਮਾਂਤਰੀ ਹਵਾਈ ਅੱਡੇ ਲਈ ਉਡਾਣ ਭਰੀ।

FAA ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 5:15 ਵਜੇ (ਸਥਾਨਕ ਸਮੇਂ) ਦੇ ਕਰੀਬ ਹੋਇਆ। ਸੋਸ਼ਲ ਮੀਡੀਆ ’ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਤੇਜ਼ ਅੱਗ ਦੀਆਂ ਲਪਟਾਂ ਅਤੇ ਮਲਬਾ ਦਿਖਾਈ ਦੇ ਰਿਹਾ ਹੈ।

ਇੱਕ ਰਿਪੋਰਟ ਦੇ ਅਨੁਸਾਰ, ਜਹਾਜ਼ ਲਗਭਗ 38,000 ਗੈਲਨ ਬਾਲਣ (ਲਗਭਗ 1.5 ਲੱਖ ਲੀਟਰ ਤੇਲ) ਲੈ ਕੇ ਜਾ ਰਿਹਾ ਸੀ, ਜੋ ਧਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ਵਿੱਚ ਬਦਲ ਗਿਆ।

ਪੁਲੀਸ ਨੇ ਹਵਾਈ ਅੱਡੇ ਦੇ 8 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਦਾ ਆਦੇਸ਼ ਦਿੱਤਾ ਹੈ। ਹਵਾਈ ਅੱਡੇ ਨੂੰ ਵੀ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਵਿੱਚ ਲਗਭਗ 25,000 ਗੈਲਨ (95,000 ਲੀਟਰ) ਜੈੱਟ ਈਂਧਨ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।