America latest news World

ਅਮਰੀਕਾ ‘ਚ ਭਗਵਾਨ ਹਨੂੰਮਾਨ ਦਾ ਅਪਮਾਨ, ਟਰੰਪ ਦੇ ਨੇਤਾ ਨੇ 90 ਫੁੱਟ ਉੱਚੀ ਮੂਰਤੀ ‘ਤੇ ਕੀਤੀ ਭੜਕਾਊ ਟਿੱਪਣੀ

ਅਮਰੀਕਾ ‘ਚ ਭਗਵਾਨ ਹਨੂੰਮਾਨ ਦਾ ਅਪਮਾਨ, ਟਰੰਪ ਦੇ ਨੇਤਾ ਨੇ 90 ਫੁੱਟ ਉੱਚੀ ਮੂਰਤੀ ‘ਤੇ ਕੀਤੀ ਭੜਕਾਊ ਟਿੱਪਣੀ
  • PublishedSeptember 23, 2025

ਅਮਰੀਕਾ ਦੇ ਟੈਕਸਾਸ ‘ਚ ਹਨੂੰਮਾਨ ਜੀ ਦੀ 90 ਫੁੱਟ ਉੱਚੀ ਮੂਰਤੀ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪਬਲਿਕਨ ਪਾਰਟੀ ਨਾਲ ਜੁੜੇ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਦੱਸੇ ਜਾਂਦੇ ਨੇਤਾ ਅਲੈਕਜ਼ੈਂਡਰ ਡੰਕਨ ਨੇ ਇਸ ਮੂਰਤੀ ਬਾਰੇ ਅਪਮਾਨਜਨਕ ਟਿੱਪਣੀ ਕੀਤੀ। ਇਹ ਮੂਰਤੀ, ਜੋ “ਸਟੈਚਿਊ ਆਫ਼ ਯੂਨੀਅਨ” ਦੇ ਨਾਂ ਨਾਲ ਜਾਣੀ ਜਾਂਦੀ ਹੈ, ਟੈਕਸਾਸ ਦੇ ਸ਼ੂਗਰ ਲੈਂਡ ’ਚ ਸਥਿਤ ਸ਼੍ਰੀ ਅਸ਼ਟਲਕਸ਼ਮੀ ਮੰਦਰ ‘ਚ ਲਗਾਈ ਗਈ ਹੈ ਅਤੇ ਅਮਰੀਕਾ ਦੀਆਂ ਸਭ ਤੋਂ ਉੱਚੀਆਂ ਹਿੰਦੂ ਮੂਰਤੀਆਂ ’ਚੋਂ ਇਕ ਹੈ।

ਡੰਕਨ ਦਾ ਵਿਵਾਦਿਤ ਬਿਆਨ
ਡੰਕਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇਸ ਮੂਰਤੀ ਨੂੰ ‘ਝੂਠੇ ਹਿੰਦੂ ਭਗਵਾਨ ਦੀ ਮੂਰਤੀ’ ਕਹਿੰਦੇ ਹੋਏ ਲਿਖਿਆ,”ਅਸੀਂ ਇਕ ਕਰਿਸਚਨ ਰਾਸ਼ਟਰ ਹਾਂ।” ਉਸ ਨੇ ਬਾਈਬਲ (Exodus 20:3-4) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਭਗਵਾਨ ਦੀ ਪੂਜਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੂਰਤੀਆਂ ਬਣਾਉਣੀਆਂ ਚਾਹੀਦੀਆਂ।

<blockquote class=”twitter-tweet”><p lang=”en” dir=”ltr”>Why are we allowing a false statue of a false Hindu God to be here in Texas? We are a CHRISTIAN nation!<a href=”https://t.co/uAPJegLie0″>pic.twitter.com/uAPJegLie0</a></p>&mdash; Alexander Duncan (@AlexDuncanTX) <a href=”https://twitter.com/AlexDuncanTX/status/1969442156264689949?ref_src=twsrc%5Etfw”>September 20, 2025</a></blockquote> <script async src=”https://platform.twitter.com/widgets.js” charset=”utf-8″></script>