ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥਸ਼ਾਸਤਰੀ ਮਰਹੂਮ ਡਾ. ਮਨਮੋਹਨ ਸਿੰਘ ਨੂੰ ਆਰਥਿਕ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਮਰਨ ਉਪਰੰਤ ‘ਪੀ ਵੀ ਨਰਸਿਮ੍ਹਾ ਰਾਓ ਯਾਦਗਾਰੀ ਅਰਥਸ਼ਾਸਤਰ ਪੁਰਸਕਾਰ’ (P V Narasimha Rao Memorial Award for Economics ) ਨਾਲ ਸਨਮਾਨਿਤ ਕੀਤਾ ਗਿਆ।
ਹੈਦਰਾਬਾਦ ਆਧਾਰਿਤ PV Narasimha Rao Memorial Foundation ਪੀ ਵੀ ਨਰਸਿਮ੍ਹਾ ਰਾਓ ਮੈਮੋਰੀਅਲ ਫਾਊਂਡੇਸ਼ਨ (PVNMF) ਨੇ ਬਿਆਨ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਕੌਮੀ ਰਾਜਧਾਨੀ ਵਿੱਚ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।
ਇਹ ਪੁਰਸਕਾਰ ਸਾਬਕਾ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਅਤੇ ਸੈਂਟਰ ਫਾਰ ਸੋਸ਼ਲ ਐਂਡ ਇਕਨਾਮਿਕ ਪ੍ਰੋਗਰੈੱਸ ਦੇ ਵਿਸ਼ੇਸ਼ ਫੈਲੋ ਮੌਂਟੇਕ ਸਿੰਘ ਆਹਲੂਵਾਲੀਆ ਵੱਲੋਂ ਪ੍ਰਦਾਨ ਕੀਤਾ ਗਿਆ।