ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ’ਚ ਰਾਹੁਲ ਗਾਂਧੀ ਵਿਰੁੱਧ ਦਿੱਤਾ ‘ਮੌਲਿਕ ਮਤਾ’ ਪੇਸ਼ ਕਰਨ ਦਾ ਨੋਟਿਸ
ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਖਿਲਾਫ ‘ਸਬਸਟੈਂਟਿਵ ਮੋਸ਼ਨ’ (ਮੌਲਿਕ ਮਤਾ) ਸ਼ੁਰੂ ਕਰਨ ਲਈ ਨੋਟਿਸ ਦਿੱਤਾ ਹੈ।
ਸੰਸਦ ਭਵਨ ਕੰਪਲੈਕਸ ਵਿੱਚ ਗੱਲਬਾਤ ਕਰਦਿਆਂ ਦੂਬੇ ਨੇ ਦੱਸਿਆ ਕਿ ਕਿਵੇਂ ਗਾਂਧੀ ਸੋਰੋਸ ਫਾਊਂਡੇਸ਼ਨ, USAID, ਫੋਰਡ ਫਾਊਂਡੇਸ਼ਨ ਨਾਲ ਹੱਥ ਮਿਲਾ ਕੇ ਵਿਦੇਸ਼ਾਂ ਦਾ ਦੌਰਾ ਕਰਦੇ ਹਨ ਅਤੇ ਭਾਰਤ ਵਿਰੋਧੀ ਤੱਤਾਂ ਨਾਲ “ਮਿਲੀਭੁਗਤ” ਕਰਦੇ ਹਨ।
ਇੱਕ ਸਬਸਟੈਂਟਿਵ ਮੋਸ਼ਨ (ਮੌਲਿਕ ਮਤਾ) ਇੱਕ ਸੁਤੰਤਰ, ਸਵੈ-ਨਿਰਭਰ ਪ੍ਰਸਤਾਵ ਹੁੰਦਾ ਹੈ ਜੋ ਕਿਸੇ ਵਿਧਾਨ ਸਭਾ ਜਾਂ ਅਸੈਂਬਲੀ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਜਾਂਦਾ ਹੈ, ਜਿਸ ਨੂੰ ਕੋਈ ਫੈਸਲਾ ਜਾਂ ਰਾਏ ਪ੍ਰਗਟ ਕਰਨ ਲਈ ਤਿਆਰ ਕੀਤਾ ਜਾਂਦਾ ਹੈ।
ਦੂਬੇ ਨੇ ਦੋਸ਼ ਲਾਇਆ, “ਕੋਈ ਵਿਸ਼ੇਸ਼ ਅਧਿਕਾਰ ਮਤਾ (privilege motion) ਨੋਟਿਸ ਨਹੀਂ। ਮੈਂ ਇੱਕ ਸਬਸਟੈਂਟਿਵ ਮੋਸ਼ਨ ਨੋਟਿਸ ਦਿੱਤਾ ਹੈ ਜਿਸ ਵਿੱਚ ਮੈਂ ਜ਼ਿਕਰ ਕੀਤਾ ਹੈ ਕਿ ਉਹ ਕਿਵੇਂ ਸੋਰੋਸ ਫਾਊਂਡੇਸ਼ਨ, ਫੋਰਡ ਫਾਊਂਡੇਸ਼ਨ ਅਤੇ USAID ਨਾਲ ਥਾਈਲੈਂਡ, ਵੀਅਤਨਾਮ, ਕੰਬੋਡੀਆ ਜਾਂਦੇ ਹਨ ਅਤੇ ਭਾਰਤ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕਰਦੇ ਹਨ।”