latest news World

ਟਰੰਪ ਦਾ ਖੁਲਾਸਾ: ਪਾਕਿਸਤਾਨ ਕਰ ਰਿਹਾ ਪਰਮਾਣੂ ਹਥਿਆਰਾਂ ਦੀ ਜਾਂਚ

ਟਰੰਪ ਦਾ ਖੁਲਾਸਾ: ਪਾਕਿਸਤਾਨ ਕਰ ਰਿਹਾ ਪਰਮਾਣੂ ਹਥਿਆਰਾਂ ਦੀ ਜਾਂਚ
  • PublishedNovember 4, 2025
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਪਰਮਾਣੂ ਹਥਿਆਰਾਂ ਦੇ ਪ੍ਰੀਖਣ (testing) ਵਿੱਚ ਸਰਗਰਮੀ ਨਾਲ ਲੱਗੇ ਹੋਏ ਹਨ। ਉਨ੍ਹਾਂ ਇਸ ਨੂੰ ਹੋਰ ਦੇਸ਼ਾਂ ਵਿੱਚ ਇੱਕ ਵਿਆਪਕ ਪੈਟਰਨ ਦਾ ਹਿੱਸਾ ਦੱਸਿਆ, ਜੋ ਕਿ ਅਮਰੀਕਾ ਲਈ ਆਪਣੇ ਪਰਮਾਣੂ ਪ੍ਰੀਖਣਾਂ ਨੂੰ ਮੁੜ ਸ਼ੁਰੂ ਕਰਨ ਦੀ ਲੋੜ ਪੈਦਾ ਕਰਦਾ ਹੈ।

ਐਤਵਾਰ ਨੂੰ ਸੀ ਬੀ ਐੱਸ ਨਿਊਜ਼ ਦੇ ’60 ਮਿੰਟ’ ਨਾਲ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਰੂਸ, ਚੀਨ, ਉੱਤਰੀ ਕੋਰੀਆ ਅਤੇ ਪਾਕਿਸਤਾਨ ਸਮੇਤ ਕਈ ਦੇਸ਼ ਪਰਮਾਣੂ ਪ੍ਰੀਖਣ ਕਰ ਰਹੇ ਹਨ, ਜਦੋਂ ਕਿ ਅਮਰੀਕਾ ਇੱਕਮਾਤਰ ਦੇਸ਼ ਹੈ ਜੋ ਅਜਿਹਾ ਨਹੀਂ ਕਰਦਾ।

ਟਰੰਪ ਨੇ ਕਿਹਾ, ‘‘ਰੂਸ ਪ੍ਰੀਖਣ ਕਰ ਰਿਹਾ ਹੈ ਅਤੇ ਚੀਨ ਪ੍ਰੀਖਣ ਕਰ ਰਿਹਾ ਹੈ, ਪਰ ਉਹ ਇਸ ਬਾਰੇ ਗੱਲ ਨਹੀਂ ਕਰਦੇ। ਅਸੀਂ ਇੱਕ ਖੁੱਲ੍ਹਾ ਸਮਾਜ ਹਾਂ। ਅਸੀਂ ਵੱਖਰੇ ਹਾਂ। ਅਸੀਂ ਇਸ ਬਾਰੇ ਗੱਲ ਕਰਦੇ ਹਾਂ। ਸਾਨੂੰ ਇਸ ਬਾਰੇ ਗੱਲ ਕਰਨੀ ਪਵੇਗੀ ਕਿਉਂਕਿ ਨਹੀਂ ਤਾਂ ਤੁਹਾਡੇ ਲੋਕ ਇਸ ਬਾਰੇ ਰਿਪੋਰਟ ਕਰਨਗੇ। ਉਨ੍ਹਾਂ ਕੋਲ ਅਜਿਹੇ ਪੱਤਰਕਾਰ ਨਹੀਂ ਹਨ ਜੋ ਇਸ ਬਾਰੇ ਲਿਖਣਗੇ।’’