latest news Punjab

ਕਾਰ ਸਵਾਰ NRI ਮਹਿਲਾ ਦੀ ਦਲੇਰੀ ਦੇਖ ਲੁਟੇਰਿਆਂ ਨੂੰ ਪਈਆਂ ਭਾਜੜਾਂ

ਕਾਰ ਸਵਾਰ NRI ਮਹਿਲਾ ਦੀ ਦਲੇਰੀ ਦੇਖ ਲੁਟੇਰਿਆਂ ਨੂੰ ਪਈਆਂ ਭਾਜੜਾਂ
  • PublishedFebruary 21, 2026

ਬਹਾਦਰੀ ਦਾ ਸਬੂਤ ਦਿੰਦੇ ਹੋਏ, ਇੱਕ ਐਨਆਰਆਈ ਮਹਿਲਾ ਨੇ ਲੁੱਟ ਦੀ ਕਥਿਤ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਉਸ ਨੇ ਪੰਜਾਬ ਦੇ ਲੁਧਿਆਣਾ ਵਿੱਚ ਆਪਣੀ ਕਾਰ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਤਲਵਾਰ ਲਹਿਰਾ ਕੇ ਚੁਣੌਤੀ ਦਿੱਤੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਔਰਤ ਨੂੰ ਸੜਕ ਦੇ ਵਿਚਕਾਰ ਤਲਵਾਰ ਲਹਿਰਾਉਂਦੇ ਹੋਏ ਦੇਖ ਕੇ ਕਥਿਤ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਘਟਨਾ ਸ਼ੁੱਕਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ ਅਤੇ ਵੀਡੀਓ ਔਰਤ ਦੀ ਮਾਸੀ ਦੁਆਰਾ ਬਣਆਈ ਗਈ ਸੀ ਜੋ ਉਸ ਦੇ ਨਾਲ ਕਾਰ ਵਿੱਚ ਸਵਾਰ ਸੀ। ਹਰਜਿੰਦਰ ਕੌਰ ਗੱਡੀ ਚਲਾ ਰਹੀ ਸੀ ਜਦੋਂ ਕਿ ਉਸ ਦੀ ਮਾਸੀ ਮੂਹਰਲੀ ਸੀਟ ‘ਤੇ ਸੀ। ਹਰਜਿੰਦ ਕੌਰ ਹਾਲ ਹੀ ਵਿੱਚ ਆਸਟ੍ਰੇਲੀਆ ਤੋਂ ਵਾਪਸ ਆਈ ਹੈ, ਆਪਣੀ ਮਾਸੀ ਅਤੇ ਸੱਸ ਨਾਲ ਲੁਧਿਆਣਾ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ, ਜਦੋਂ ਉਸ ਨੂੰ ਸ਼ੱਕ ਹੋਇਆ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰ ਰਹੇ ਹਨ।

ਮਹਿਲਾ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਕਾਰ ਤੋਂ ਅੱਗੇ ਨਿਕਲਣ ਦਾ ਰਸਤਾ ਦੇਣ ਦੇ ਬਾਵਜੂਦ, ਕਥਿਤ ਬਦਮਾਸ਼ ਸਾਡਾ ਪਿੱਛਾ ਕਰਦੇ ਰਹੇ। ਇਸ ਸ਼ੱਕ ਵਿੱਚ ਕਿ ਮੋਟਰਸਾਈਕਲ ਸਵਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਲੁੱਟਣ ਦਾ ਇਰਾਦਾ ਰੱਖਦੇ ਹਨ, ਉਸ ਦੀ ਮਾਸੀ ਨੇ ਘਟਨਾ ਦੀ ਰਿਕਾਰਡਿੰਗ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ, ਜਦੋਂ ਹਰਜਿੰਦਰ ਕੌਰ ਨੇ ਕਾਰ ਦੀ ਰਫ਼ਤਾਰ ਹੌਲੀ ਕੀਤੀ, ਤਾਂ ਕਥਿਤ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਬਦਮਾਸ਼ ਕਾਰ ਦੇ ਮੂਹਰਲੇ ਸ਼ੀਸ਼ੇ ‘ਤੇ ਆਂਡੇ ਸੁੱਟ ਦਿੰਦਾ ਹੈ।

ਕੌਰ ਨੇ ਕਿਹਾ, “ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋਇਆ; ਮੈਂ ਪਹਿਲਾਂ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਸੀ ਕੀਤਾ।” ਉਸ ਦੀ ਮਾਸੀ ਅਤੇ ਸੱਸ ਘਬਰਾਹਟ ਵਿੱਚ ਕਾਰ ਦੇ ਅੰਦਰ ਚੀਕਣ ਲੱਗੀਆਂ। ਕੌਰ ਨੇ ਕਿਹਾ, “ਜਿਸ ਤਰ੍ਹਾਂ ਉਨ੍ਹਾਂ ਨੇ ਆਂਡੇ ਸੁੱਟੇ, ਉਸ ਤੋਂ ਮੈਨੂੰ ਯਕੀਨ ਹੋ ਗਿਆ ਕਿ ਉਹ ਸਾਨੂੰ ਲੁੱਟਣਾ ਚਾਹੁੰਦੇ ਹਨ।”