ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ ਦੇ ਪਿਤਾ ਦਾ ਦੇਹਾਂਤ

ਹਰਿਆਣਾ ਦੇ ਓਲੰਪੀਅਨ ਪਹਿਲਵਾਨ ਅਤੇ ਕਾਂਗਰਸ ਨੇਤਾ ਬਜਰੰਗ ਪੂਨੀਆ ਦੇ ਪਿਤਾ ਬਲਵਾਨ ਪੂਨੀਆ ਦਾ ਵੀਰਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ। ਦੱਸਿਆ ਗਿਆ ਕਿ ਉਨ੍ਹਾਂ ਦੇ ਦੋਵੇਂ ਫੇਫੜੇ ਫੇਲ੍ਹ ਹੋ ਗਏ ਸਨ ਅਤੇ ਉਹ ਪਿਛਲੇ 18 ਦਿਨਾਂ ਤੋਂ ਦਿੱਲੀ ਦੇ ਗੰਗਾਰਾਮ ਹਸਪਤਾਲ ਵਿੱਚ ਦਾਖਲ ਸਨ।

ਬਜਰੰਗ ਪੂਨੀਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਪਿਤਾ ਨੇ ਸ਼ਾਮ 6:15 ਵਜੇ ਆਖਰੀ ਸਾਹ ਲਿਆ। ਬਜਰੰਗ ਭਾਵੁਕ ਹੋ ਗਏ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇੱਥੇ ਲਿਆਉਣ ਲਈ ਬਹੁਤ ਮਿਹਨਤ ਕੀਤੀ ਅਤੇ ਉਹ ਪਰਿਵਾਰ ਦੀ ਰੀੜ੍ਹ ਦੀ ਹੱਡੀ ਸਨ। ਬਲਵਾਨ ਪੂਨੀਆ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਖੁਦਾਨ ਵਿੱਚ ਕੀਤਾ ਜਾਵੇਗਾ।

Exit mobile version